ਮੋਦੀ ਸਰਕਾਰ ਦੇ ਕੰਮ ‘ਤੇ ਸਵਾਲ: ਮੇਲਾਨੀਆ ਨੂੰ ਕਿਉਂ ਦਿਖਾਏ ‘ਆਪ’ ਦੇ ਸਕੂਲ?

ਸਿੱਖਿਆ ‘ਤੇ ਸਵਾਲ: ਮੋਦੀ ਸਰਕਾਰ ਦੇ ਚੰਗੇ ਕੰਮ ਦੀ ਘਾਟ ਕਾਰਨ ਮੇਲਾਨੀਆ ਟਰੰਪ ਨੂੰ ‘ਆਪ’ ਦੇ ਦਿੱਲੀ ਸਰਕਾਰੀ ਸਕੂਲ ਦਿਖਾਏ।
ਸੰਵਿਧਾਨ ਦੀ ਉਲੰਘਣਾ: ਭਾਜਪਾ ‘ਤੇ ਸੰਵਿਧਾਨ ਦਾ ਮਜ਼ਾਕ ਉਡਾਉਣ ਅਤੇ ਸੰਘੀ ਢਾਂਚੇ ਨੂੰ ਤਬਾਹ ਕਰਨ ਦਾ ਦੋਸ਼।
ਮੁਹੱਲਾ ਕਲੀਨਿਕ ਦੀ ਸਫਲਤਾ: ਆਯੁਸ਼ਮਾਨ ਯੋਜਨਾ ਦੀਆਂ ਸ਼ਰਤਾਂ ਦੇ ਮੁਕਾਬਲੇ ਮੁਹੱਲਾ ਕਲੀਨਿਕਾਂ ਵਿੱਚ ਮੁਫ਼ਤ ਇਲਾਜ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਬਿਆਨਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ।
ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਚੰਗਾ ਕੰਮ ਕੀਤਾ ਹੁੰਦਾ, ਤਾਂ ਮੇਲਾਨੀਆ ਟਰੰਪ ਨੂੰ ਦਿੱਲੀ ਦੇ ‘ਆਪ’ ਸਰਕਾਰ ਦੇ ਸਰਕਾਰੀ ਸਕੂਲ ਦਿਖਾਉਣ ਦੀ ਲੋੜ ਨਾ ਪੈਂਦੀ, ਕਿਉਂਕਿ ਭਾਜਪਾ ਕੋਲ ਆਪਣਾ ਕੋਈ ਸਕੂਲ ਨਹੀਂ ਸੀ। ਚੀਮਾ ਨੇ ਭਾਜਪਾ ‘ਤੇ ਸੰਵਿਧਾਨ ਦਾ ਮਜ਼ਾਕ ਉਡਾਉਣ ਅਤੇ ਸੰਘੀ ਪ੍ਰਣਾਲੀ ਨੂੰ ਤਬਾਹ ਕਰਨ ਦਾ ਦੋਸ਼ ਲਾਇਆ, ਕਿਹਾ ਕਿ ਸਰਕਾਰ ਨੇ ਸਾਰੀਆਂ ਸ਼ਕਤੀਆਂ ਕੇਂਦਰ ਵਿੱਚ ਇਕੱਠੀਆਂ ਕਰਕੇ ਰਾਜਾਂ ਦੇ ਅਧਿਕਾਰ ਖੋਹੇ।

ਚੀਮਾ ਨੇ ਕਿਹਾ ਕਿ 2014 ਵਿੱਚ ਦੇਸ਼ ਵਿੱਚ 11 ਲੱਖ ਸਰਕਾਰੀ ਸਕੂਲ ਸਨ, ਜੋ ਹੁਣ ਘਟ ਕੇ 10 ਲੱਖ ਰਹਿ ਗਏ, ਜਦਕਿ ‘ਆਪ’ ਸਰਕਾਰ ਦੇ ਸਕੂਲਾਂ ਨੇ ਗ਼ਰੀਬ ਬੱਚਿਆਂ ਨੂੰ ਆਈਆਈਟੀ ਅਤੇ ਮੈਡੀਕਲ ਕਾਲਜਾਂ ਤੱਕ ਪਹੁੰਚਾਇਆ। ਆਯੁਸ਼ਮਾਨ ਯੋਜਨਾ ਦੀਆਂ ਸ਼ਰਤਾਂ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕਾਂ ਵਿੱਚ ਲੱਖਾਂ ਗ਼ਰੀਬਾਂ ਦਾ ਬਿਨਾਂ ਸ਼ਰਤ ਇਲਾਜ ਹੋਇਆ, ਪਰ ਇਹ ਮੁੱਢਲੀ ਸਿਹਤ ਸੰਭਾਲ ਲਈ ਹਨ, ਮਹਾਮਾਰੀਆਂ ਲਈ ਨਹੀਂ।

ਉਨ੍ਹਾਂ ਨੇ ਭਾਜਪਾ ਦੇ ਵਾਅਦਿਆਂ ‘ਤੇ ਸਵਾਲ ਚੁੱਕੇ, ਜਿਵੇਂ ਔਰਤਾਂ ਨੂੰ 2500 ਰੁਪਏ ਮਹੀਨਾ, ਮੁਫ਼ਤ ਗੈਸ ਸਿਲੰਡਰ, 15 ਲੱਖ ਰੁਪਏ ਪ੍ਰਤੀ ਨਾਗਰਿਕ, ਅਤੇ 2 ਕਰੋੜ ਸਾਲਾਨਾ ਨੌਕਰੀਆਂ। ਚੀਮਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਰਜ਼ਾ 55 ਲੱਖ ਕਰੋੜ ਤੋਂ ਵਧਾ ਕੇ 215 ਲੱਖ ਕਰੋੜ ਕਰ ਦਿੱਤਾ, ਜਦਕਿ ‘ਆਪ’ ਨੇ ਦਿੱਲੀ ਦਾ ਬਜਟ ਘਾਟੇ ਤੋਂ ਸਰਪਲਸ ਵਿੱਚ ਬਦਲਿਆ। ਅੱਜ ਦੇਸ਼ ਵਿੱਚ 65 ਸਾਲ ਸਭ ਤੋਖੀ ਮਬੇਰੁਜ਼ਗਾਰੀ ਹੈ, ਜਿਸ ‘ਤੇ ਭਾਜਪਾ ਨੂੰ ਜਵਾਬ ਦੇਣਾ ਚਾਹੀਦਾ।

ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ‘ਆਪ’ ਸਰਕਾਰ ਨੇ ਸਿੱਖਿਆ ਅਤੇ ਸਿਹਤ ਵਿੱਚ ਠੋਸ ਕੰਮ ਕੀਤੇ, ਜਦਕਿ ਭਾਜਪਾ ਨੇ ਸਿਰਫ਼ ਝੂਠੇ ਵਾਅਦੇ ਕਰਕੇ ਜਨਤਾ ਨੂੰ ਧੋਖਾ ਦਿੱਤਾ।

Leave a Reply

Your email address will not be published. Required fields are marked *