ਮੁੱਖ ਮੁੱਦੇ:
- ਮਾਵਾਂ-ਭੈਣਾਂ ਵੱਡੀ ਗਿਣਤੀ ਵਿੱਚ ਰੈਲੀਆਂ ਵਿੱਚ ਪਹੁੰਚ ਰਹੀਆਂ ਹਨ, ਉਮੀਦ ਨਾਲ ਆਉਂਦੀਆਂ ਹਨ।
- ਘਰ ਦਾ ਚੁੱਲ੍ਹਾ ਚਲਾਉਣ ਵਾਲੀਆਂ ਮਾਵਾਂ-ਭੈਣਾਂ ਨੂੰ ਮਹਿੰਗਾਈ ਦਾ ਪੂਰਾ ਅੰਦਾਜ਼ਾ ਹੈ।
- ਸਿਆਸੀ ਲੀਡਰਾਂ ਦੀ ਅਣਦੇਖੀ ਅਤੇ ਗਲਤ ਨੀਤੀਆਂ ਨੇ 70 ਸਾਲਾਂ ਵਿੱਚ ਪੰਜਾਬ ਦੀ ਹਾਲਤ ਖਰਾਬ ਕੀਤੀ।
- ਵੋਟ ਮੰਗਣ ਵਾਲੇ ਲੀਡਰਾਂ ਦਾ ਹੰਕਾਰ ਅਤੇ ਗਲਤ ਵਿਵਹਾਰ ਸਵਾਲਾਂ ਹੇਠ।
- ਪੰਜਾਬੀਆਂ ਦੀ ਮਿਹਨਤ ਅਤੇ ਸਮਰੱਥਾ ਨੂੰ ਸਹੀ ਮੌਕੇ ਦੇਣ ਦੀ ਲੋੜ।
ਮਾਵਾਂ-ਭੈਣਾਂ ਦੀ ਸ਼ਕਤੀ: ਵੋਟਾਂ ਅਤੇ ਪਰਿਵਾਰਕ ਜ਼ਿੰਮੇਵਾਰੀ
ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਜਿੱਥੇ ਵੀ ਅਸੀਂ ਜਾਂਦੇ ਹਾਂ, ਮਾਵਾਂ ਤੇ ਭੈਣਾਂ ਵੱਡੀ ਗਿਣਤੀ ‘ਚ ਪਹੁੰਚਦੀਆਂ ਹਨ। ਉਹ ਇੱਕ ਉਮੀਦ ਨਾਲ ਆਉਂਦੀਆਂ ਹਨ, ਕਿਉਂਕਿ ਘਰ ਦਾ ਚੁੱਲ੍ਹਾ ਮੁੱਖ ਤੌਰ ‘ਤੇ ਮਾਵਾਂ ਤੇ ਭੈਣਾਂ ਹੀ ਚਲਾਉਂਦੀਆਂ ਹਨ। ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਚੁੱਲ੍ਹੇ ‘ਤੇ ਕੀ ਬਣ ਰਿਹਾ ਹੈ ਅਤੇ ਕਿਹੜੀ ਚੀਜ਼ ਦੀ ਘਾਟ ਹੈ, ਅਤੇ ਚੁੱਲ੍ਹਾ ਚਲਾਉਣਾ ਕਿੰਨਾ ਔਖਾ ਹੋ ਰਿਹਾ ਹੈ।
ਮਹਿੰਗਾਈ ਦੀ ਅਸਲੀਅਤ
ਜੇਕਰ ਕਿਸੇ ਨੇ ਮਹਿੰਗਾਈ ਬਾਰੇ ਪੁੱਛਣਾ ਹੋਵੇ, ਤਾਂ ਬੰਦਿਆਂ ਨੂੰ ਸ਼ਾਇਦ ਪੂਰਾ ਪਤਾ ਨਹੀਂ ਹੁੰਦਾ। ਬੰਦੇ ਤਾਂ ਬੱਸ ਇਹ ਕਹਿ ਦਿੰਦੇ ਹਨ, “ਅੱਜ ਕੀ ਬਣਾਇਆ? ਲੂਣ ਘੱਟ ਹੈ, ਮਿਰਚ ਘੱਟ ਹੈ।” ਉਹ ਨੁਕਸ ਕੱਢਣਗੇ, ਪਰ ਮਾਵਾਂ-ਭੈਣਾਂ ਨੂੰ ਪਤਾ ਹੁੰਦਾ ਹੈ ਕਿ ਕਿੰਨਾ ਲੂਣ ਘੱਟ ਹੈ, ਕਿੰਨੀ ਮਿਰਚ ਤੇ ਕਿੰਨਾ ਮਸਾਲਾ ਘੱਟ ਹੈ, ਕਿਉਂਕਿ ਉਨ੍ਹਾਂ ਨੇ ਪੂਰਾ ਘਰ ਦਾ ਬਜਟ ਦੇਖਣਾ ਹੁੰਦਾ ਹੈ।
ਔਰਤਾਂ ਦਾ ਯੋਗਦਾਨ
ਜੇਕਰ ਤੁਹਾਡੇ ਬਿਨਾਂ ਚੁੱਲ੍ਹੇ ਨਹੀਂ ਚੱਲ ਸਕਦੇ, ਤਾਂ ਤੁਹਾਡੇ ਬਿਨਾਂ ਮੁਲਕ ਵੀ ਨਹੀਂ ਚੱਲ ਸਕਦੇ। ਇਸ ਕਰਕੇ, ਰੈਲੀਆਂ ਵਿੱਚ ਆਇਆ ਕਰੋ। ਉਨ੍ਹਾਂ ਦੇ ਵੀ ਜਾਇਆ ਕਰੋ, ਭਾਵੇਂ ਤੁਸੀਂ ਉਨ੍ਹਾਂ ਨੂੰ ਇਹ ਲਾਂਭੇ ਹੀ ਦਿਓ ਕਿ ਭਾਈ, ਤੁਸੀਂ ਪੱਟੇ ਹੋਏ ਹੋ, ਹੋਰ ਕੀ ਕਰ ਸਕਦੇ ਹੋ? ਉਨ੍ਹਾਂ ਨੇ ਸਾਰਾ ਕੰਮ ਖਰਾਬ ਕੀਤਾ ਹੈ। 70 ਸਾਲਾਂ ਤੋਂ ਉਨ੍ਹਾਂ ਨੇ ਡੁੱਲ੍ਹਿਆਂ ਦੀ ਅੱਗ ਨਾਲ ਆਪਣੇ ਚੁੱਲ੍ਹੇ ਸੇਕੇ ਹਨ। ਕਿਸੇ ਨੇ ਨਸ਼ਾ ਫੈਲਾ ਦਿੱਤਾ, ਕਿਸੇ ਨੇ ਗੁੰਡਾਗਰਦੀ ਕਰ ਦਿੱਤੀ।
ਆਸ਼ੂ ਦਾ ਮਾਮਲਾ ਅਤੇ ਅਹੰਕਾਰ
ਤੁਸੀਂ ਆਪ ਦੱਸੋ, ਮੈਂ ਤਾਂ ਵੀਡੀਓ ਨਹੀਂ ਬਣਾਈ, ਪਰ ਵੀਡੀਓ ਚੱਲ ਰਹੀ ਹੈ, ਜਿਸ ਵਿੱਚ ਕਾਂਗਰਸ ਦਾ ਇੱਥੋਂ ਦਾ ਉਮੀਦਵਾਰ ਆਸ਼ੂ, ਇੱਕ ਮਹਿਲਾ ਪ੍ਰਿੰਸੀਪਲ ਨੂੰ ਕਿਵੇਂ ਗਾਲ੍ਹਾਂ ਕੱਢ ਰਿਹਾ ਹੈ। ਮਤਲਬ, ਟ੍ਰੈਫਿਕ ਲੇਟ ਹੋ ਗਈ ਹੋਵੇਗੀ, ਉਸ ਦਾ ਕੀ ਕਸੂਰ ਹੈ? ਉਹ ਕਹਿ ਰਿਹਾ ਹੈ, “ਤੂੰ ਇੱਥੇ ਕੀ ਕਰਨ ਆ ਗਈ? ਚੱਲ ਤੂੰ ਇੱਥੋਂ।” ਕੀ ਇਸ ਕੰਮ ਵਾਸਤੇ ਲੀਡਰ ਬਣਿਆ ਹੈ ਕਿ ਤੁਸੀਂ ਗਾਲ੍ਹਾਂ ਕੱਢੋਗੇ?
ਗੁਰੂ ਨਾਨਕ ਸਾਹਿਬ ਨੇ ਲਿਖਿਆ ਹੈ, “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।” ਅਤੇ ਅੱਜ ਇਹ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆਉਣਗੇ? ਇਨ੍ਹਾਂ ਦਾ ਅਹੰਕਾਰ ਦੇਖੋ ਤੁਸੀਂ। ਹੁਣ ਇਹ ਵੋਟਾਂ, ਪੱਤਰਕਾਰ ਮੈਨੂੰ ਕਹਿੰਦੇ ਹਨ ਕਿ ਮੁੱਦਾ ਕੀ ਹੈ? ਮੈਂ ਕਿਹਾ, ਮੁੱਦਾ ਇਹ ਹੈ ਕਿ ਇੱਕ ਪਾਸੇ ਪਿਆਰ ਹੈ, ਦੂਜੇ ਪਾਸੇ ਅਹੰਕਾਰ। ਅਸੀਂ ਪਿਆਰ ਨਾਲ ਵੋਟਾਂ ਮੰਗਦੇ ਹਾਂ, ਉਹ ਅਹੰਕਾਰ ਨਾਲ ਮੰਗਦੇ ਹਨ।
ਅੰਗਰੇਜ਼ੀ ‘ਚ ਲਿਖ ਦਿੱਤਾ, ‘Ashu is mandatory’. ਕੀ ਉਹ ਨੈਲਸਨ ਮੰਡੇਲਾ ਹੈ ਜੋ ਜ਼ਰੂਰੀ ਹੈ? ਗਲਤੀਆਂ ਕਰਨ ਵਾਲੇ, ਮਾਵਾਂ-ਭੈਣਾਂ ਦੀ ਬੇਇੱਜ਼ਤੀ ਕਰਨ ਵਾਲੇ ਜ਼ਰੂਰੀ ਹਨ? ਬਲਕਿ ਇਹੋ ਜਿਹੇ ਤਾਂ ਸਾਡੀ ਮਜਬੂਰੀ ਸਨ ਪਹਿਲਾਂ। ਹੁਣ ਤਾਂ ਜ਼ਮਾਨਾ ਇਹ ਰਹਿ ਗਿਆ ਹੈ ਕਿ ਅੱਜ ਕੱਲ੍ਹ ਕੋਈ ਕਿਸੇ ਦੀ ਨਹੀਂ ਝੱਲਦਾ। ਹਰੇਕ ਬੰਦਾ ਆਪਦੇ ਘਰੇ ਰਾਜਾ ਹੈ, ਕੋਈ ਕਿਸੇ ਦੀ ਨਹੀਂ ਝੱਲਦਾ। ਇਸ ਕਰਕੇ, ਇੱਜ਼ਤ-ਮਾਣ ਦਿਓ ਸਾਰਿਆਂ ਨੂੰ, ਸਤਿਕਾਰ ਦਿਓ।
ਵੋਟਾਂ ਅਤੇ ਕਿਸਮਤ
ਅਸੀਂ ਤਾਂ ਤੁਹਾਡੇ ਨਾਲ ਬੇਨਤੀ ਕਰਨ ਆਏ ਹਾਂ। ਕਈ ਵਾਰੀ ਪ੍ਰਮਾਤਮਾ ਆਪ ਹੀ ਸੰਜੋਗ ਬਣਾ ਦਿੰਦਾ ਹੈ। ਜਦੋਂ ਵੋਟਾਂ ਲਈ ਨਾਮਜ਼ਦਗੀ ਪੱਤਰ ਭਰਦੇ ਹਾਂ, ਤਾਂ ਮਾਨਤਾ ਪ੍ਰਾਪਤ ਅਤੇ ਰਜਿਸਟਰਡ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਤਿੰਨ-ਚਾਰ ਰਜਿਸਟਰਡ ਪਾਰਟੀਆਂ ਹਨ, ਜਿਵੇਂ ਕਾਂਗਰਸ ਪਾਰਟੀ ਹੈ, 31 ਹੋਰ ਰਜਿਸਟਰਡ ਪਾਰਟੀਆਂ ਹੋਣਗੀਆਂ। ਜੇਕਰ ਉਨ੍ਹਾਂ ਦਾ ਕੋਈ ਉਮੀਦਵਾਰ ਲੜ ਰਿਹਾ ਹੋਵੇਗਾ, ਤਾਂ ਪਹਿਲਾਂ ਉਨ੍ਹਾਂ ਦੇ ਨਾਵਾਂ ਨੂੰ ਊੜੇ-ਆੜੇ ਅਨੁਸਾਰ ਦੇਖਿਆ ਜਾਂਦਾ ਹੈ ਕਿ ਕਿਸ ਦਾ ਨਾਮ ਪਹਿਲਾਂ ਆਉਂਦਾ ਹੈ, ਅਤੇ ਉਸ ਦਾ ਬਟਨ ਦਾ ਨੰਬਰ ਉਸੇ ਅਨੁਸਾਰ ਆ ਜਾਂਦਾ ਹੈ।
ਜਿਵੇਂ, ਅਸੀਂ 117 ਸੀਟਾਂ ‘ਤੇ ਲੜਦੇ ਹਾਂ। ਜ਼ਰੂਰੀ ਨਹੀਂ ਕਿ ਆਮ ਆਦਮੀ ਪਾਰਟੀ ਦਾ ਬਟਨ ਦੂਜੇ ਜਾਂ ਤੀਜੇ ਨੰਬਰ ‘ਤੇ ਹੋਵੇ। ਇਹ ਉਮੀਦਵਾਰ ਦੇ ਨਾਮ ‘ਤੇ ਨਿਰਭਰ ਕਰਦਾ ਹੈ। ਪਰ ਕੁਦਰਤ ਕਈ ਵਾਰੀ ਅਜਿਹੀ ਵਿਧੀ ਬਣਾ ਦਿੰਦੀ ਹੈ। ਰੱਬ ਆਪ ਥੋੜ੍ਹੀ ਆਉਂਦਾ ਹੁੰਦਾ ਹੈ, ਉਹ ਕੋਈ ਸੰਕੇਤ ਹੀ ਦਿੰਦਾ ਹੈ। ਕੱਲ੍ਹ ਹੀ ਸਾਨੂੰ ਲਿਸਟ ਮਿਲ ਗਈ ਹੈ ਕਿ ਆਪਣਾ ਬਟਨ ਕਿਹੜੇ ਨੰਬਰ ‘ਤੇ ਹੈ। ਆਪਣਾ ਨੰਬਰ ਵੀ ਪਹਿਲਾ ਹੀ ਹੈ। ਰੱਬ ਨੇ ਦੱਸ ਦਿੱਤਾ, ਸੰਕੇਤ ਦੇ ਦਿੱਤਾ ਕਿ ਭਾਈ ਤੁਸੀਂ ਪਹਿਲੇ ਨੰਬਰ ‘ਤੇ ਆਉਣਾ ਹੈ। ਤੁਸੀਂ ਚੰਗੇ ਬੰਦੇ ਹੋ, ਇਮਾਨਦਾਰ ਬੰਦੇ ਹੋ, ਤੁਹਾਡੀ ਨੀਅਤ ਸਾਫ ਹੈ। ਆਹ ਲਓ, ਪਹਿਲੇ ਨੰਬਰ ਵਾਲਾ ਬਟਨ ਆ ਗਿਆ। ਬਾਕੀਆਂ ਵੱਲ ਆਪਾਂ ਦੇਖਣਾ ਹੀ ਨਹੀਂ। ਜੇ ਦੂਜੇ ਬਟਨ ਦੇਖ ਲਏ, ਤਾਂ ਅੱਖਾਂ ਵਿੱਚ ਕਾਲਾ-ਚਿੱਟਾ ਮੋਤੀਆ ਉਤਰ ਸਕਦਾ ਹੈ। ਪਹਿਲਾ ਨੰਬਰ ਦੱਬ ਕੇ ਆਪਦੇ ਘਰ ਮੁੜੋ।
70 ਸਾਲਾਂ ਦਾ ਰਾਜ ਅਤੇ ਪੰਜਾਬ ਦੀ ਸਥਿਤੀ
70 ਸਾਲ ਹੋ ਗਏ ਹਨ ਇਨ੍ਹਾਂ ਨੂੰ ਰਾਜ ਕਰਦਿਆਂ। ਦੁਨੀਆ ਚੰਦ ‘ਤੇ ਚੜ੍ਹ ਗਈ ਹੈ, ਅਮਰੀਕਾ ਵਾਲੇ… ਪਰ ਸਾਨੂੰ ਕੁਝ ਨਹੀਂ ਪਤਾ ਲੱਗਣ ਦਿੱਤਾ ਕਿ ਅਸੀਂ ਜਵਾਕਾਂ ਨੂੰ ਵੀ ਪੜ੍ਹਾ ਲਈਏ, ਕੋਈ ਵਧੀਆ ਸਕੂਲ ਬਣਾ ਲਈਏ, ਕਾਲਜ ਬਣਾ ਲਈਏ, ਯੂ.ਪੀ.ਐੱਸ.ਸੀ. ਦੇ ਸੈਂਟਰ ਖੋਲ੍ਹ ਕੇ ਬੱਚਿਆਂ ਨੂੰ ਅਫਸਰ ਬਣਾ ਲਈਏ। ਜਿਨ੍ਹਾਂ ਨੇ ਪੜ੍ਹਾਈ ਕਰ ਲਈ ਹੈ, ਡਿਗਰੀਆਂ ਕਰ ਲਈਆਂ ਹਨ, ਉਨ੍ਹਾਂ ਨੂੰ ਨੌਕਰੀਆਂ ਦੇ ਦਈਏ। ਕੋਈ ਇੰਡਸਟਰੀ ਵਾਲੇ ਆ ਜਾਣ, ਸਵੇਰੇ ਕੰਮ ‘ਤੇ ਜਾਈਏ, ਸ਼ਾਮ ਨੂੰ ਘਰ ਵਾਪਸ ਆਈਏ। ਕੋਈ ਸੈਲਫ ਹੈਲਪ ਗਰੁੱਪ ਬਣ ਜਾਣ, ਤਾਂ ਜੋ ਸਾਡੀਆਂ ਮਾਵਾਂ-ਭੈਣਾਂ ਵੀ ਚਾਰ-ਪੰਜ ਹਜ਼ਾਰ ਰੁਪਿਆ ਇੱਕ ਦਿਨ ਦਾ ਕਮਾ ਕੇ ਬੈਠੀਆਂ ਹੋਣ।
ਪੰਜਾਬੀ ਮਿਹਨਤ ਅਤੇ ਸਾਡਾ ਸੰਕਲਪ
ਕਿਉਂਕਿ ਸਾਡੇ ਕੋਲ ਗੁਣ ਬਹੁਤ ਹਨ। ਅਸੀਂ ਦਰੀਆਂ ਵੀ ਬੁਣ ਲੈਂਦੇ ਹਾਂ, ਅਸੀਂ ਫੁਲਕਾਰੀਆਂ ਬਣਾ ਲੈਂਦੇ ਹਾਂ, ਅਸੀਂ ਲਹਿੰਗੇ ਬਣਾ ਲੈਂਦੇ ਹਾਂ, ਅਸੀਂ 25 ਤਰ੍ਹਾਂ ਦਾ ਤੇਲ ਕੱਢ ਸਕਦੇ ਹਾਂ। ਅਸੀਂ ਸਭ ਕੁਝ ਕਰ ਸਕਦੇ ਹਾਂ। ਸਾਡੀ ਕੌਮ ਐਨੀ ਮਿਹਨਤੀ ਹੈ। ਇਸ ਕਰਕੇ, ਸਾਡੀ ਸੋਚ ਇਹ ਹੈ ਕਿ ਹਰੇਕ ਘਰ ਦਾ ਚੁੱਲ੍ਹਾ ਪਰਿਵਾਰ ਆਪਦੇ ਬਲਬੂਤੇ ‘ਤੇ ਚਲਾਵੇ। ਉਸ ਨੂੰ ਕਿਸੇ ਅੱਗੇ ਹੱਥ ਅੱਡਣੇ ਨਾ ਪੈਣ। ਪੰਜਾਬੀਆਂ ਦੇ ਹੱਥ ਕਦੇ ਅਜਿਹੇ ਨਹੀਂ ਰਹੇ, ਅਤੇ ਨਾ ਹੀ ਕਦੇ ਹੋਣੇ ਚਾਹੀਦੇ ਹਨ। ਪੰਜਾਬੀਆਂ ਦੇ ਹੱਥ ਅਜਿਹੇ ਹੋਣੇ ਚਾਹੀਦੇ ਹਨ ਕਿ ਉਹ ਕੁਝ ਦਾਨ ਕਰ ਸਕਣ। ਇਨ੍ਹਾਂ ਨੇ ਸਾਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਹੈ, ਕਿਉਂਕਿ ਸਾਰਾ ਕੁਝ ਆਪਦੇ ਟੱਬਰ ਵਾਸਤੇ ਹੀ ਹੈ: “ਮੇਰਾ ਪੁੱਤ, ਮੇਰਾ ਭਤੀਜਾ, ਮੇਰਾ ਸਾਲਾ, ਮੇਰਾ ਚੀਜ਼ਾ।” ਬੱਸ, ਉਹੀ ਨੇ, ਉੱਥੇ ਹੀ ਖੜ੍ਹ ਗਈ। ‘ਆਮ ਆਦਮੀ’ ਨੂੰ ਕਹਿੰਦੇ ਹਨ ਕਿ ਧੱਕੇ ਖਾਓ, ਜਿੱਥੇ ਮਰਜ਼ੀ ਜਾਓ।
ਰਾਜਨੀਤੀ ਵਿੱਚ ਆਉਣ ਦਾ ਕਾਰਨ
ਇਸੇ ਕਰਕੇ ਅੱਕ ਕੇ ਰਾਜਨੀਤੀ ਵਿੱਚ ਆਏ ਸੀ। ਅਸੀਂ ਕਿਹੜਾ, ਮੈਂ ਤਾਂ ਕਲਾਕਾਰ ਸੀ, ਬਹੁਤ ਮਸ਼ਹੂਰ। ਮੈਨੂੰ ਕੀ ਲੈਣਾ ਸੀ ਇਨ੍ਹਾਂ ਕੋਲੋਂ? ਬੋਲਣ ਦੇ ਪੈਸੇ ਮਿਲਦੇ ਸੀ। ਹੁਣ ਇੱਥੇ ਬੋਲ ਕੇ ਪੈਸੇ ਦੇ ਕੇ ਜਾਣਾ ਪੈਂਦਾ ਹੈ, ਉਲਟਾ ਕੰਮ ਪੈ ਗਿਆ ਹੈ। ਹੁਣ ਬੋਲਣ ‘ਤੇ ਦੇਣੇ ਪੈਂਦੇ ਹਨ, ਪਹਿਲਾਂ ਬੋਲਣ ‘ਤੇ ਮਿਲਦੇ ਸੀ। ਤੁਸੀਂ ਟਿਕਟਾਂ ਲੈ ਕੇ ਮੈਨੂੰ ਦੇਖਣ ਆਉਂਦੇ ਸੀ, 500 ਦੀ ਟਿਕਟ, ‘ਭਗਵੰਤ ਮਾਨ ਦਾ ਸ਼ੋਅ ਹੈ ਪੰਜਾਬੀ ਭਵਨ’। ਅੱਕ ਕੇ ਆਇਆ, ਪਰ ਕੀ ਹੈ, ਮੈਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ ਸਾਰੇ, ਆਹ ਜਿਹੜੇ ਵਿਰੋਧੀ ਕਾਂਗਰਸ ਵਾਲੇ, ਬੀ.ਜੇ.ਪੀ. ਵਾਲੇ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ਕੁਝ ਨਹੀਂ ਦੇਖਦੇ, ਬੱਸ ਭਗਵੰਤ ਮਾਨ ਨੂੰ ਗਾਲ੍ਹਾਂ ਕੱਢੋ।
ਮੈਂ ਪੰਜਾਬ ਦਾ ਕੀ ਨੁਕਸਾਨ ਕੀਤਾ? ਕੋਈ ਘਪਲਾ ਕੀਤਾ ਹੈ? ਕੋਈ ਰੇਤੇ ਵਾਲੀ ਗੱਲ, ਬੱਸਾਂ ਵਿੱਚ ਹਿੱਸਾ ਪਾ ਲਿਆ, ਕੋਈ ਠੇਕਿਆਂ ਵਿੱਚ, ਕੋਈ ਢਾਬਿਆਂ ਵਿੱਚ ਹਿੱਸਾ? ਹਿੱਸਾ ਤਾਂ ਹੈਗਾ, ਪਰ ਪੰਜਾਬ ਦੇ ਤਿੰਨ ਕਰੋੜ ਪੰਜਾਬੀਆਂ ਦੇ ਦੁੱਖਾਂ-ਸੁੱਖਾਂ ਵਿੱਚ ਹਿੱਸਾ ਹੈ।
ਸਾਡਾ ਸੰਘਰਸ਼ ਅਤੇ ਜਾਇਦਾਦ ਦਾ ਮਾਮਲਾ
ਹਰ ਸਾਲ ਮੇਰੀ ਜਾਇਦਾਦ ਘਟੀ ਜਾਂਦੀ ਹੈ। ਮੈਂ ਤੁਹਾਨੂੰ ਦੱਸਦਾ ਹਾਂ, ਜਦੋਂ ਆਪਾਂ ਕਾਗਜ਼ ਭਰਦੇ ਹਾਂ, ਤਾਂ ਨਾਲ ਇੱਕ ਐਫੀਡੇਵਿਟ ਦੇਣਾ ਪੈਂਦਾ ਹੈ ਕਿ ਤੁਹਾਡੇ ਕੋਲ ਕੀ-ਕੀ ਹੈ। ਤੁਹਾਡੇ ਕੋਲ ਕੀ-ਕੀ ਹੈ। ਸੋਫੇ ਵੀ ਲਿਖਣੇ ਪੈਂਦੇ ਹਨ, ਗੱਡੀਆਂ ਦੀ ਕੀਮਤ, ਤੁਹਾਡੀ ਘਰਵਾਲੀ ਦੇ ਨਾਂ ‘ਤੇ ਕੀ ਚੀਜ਼ ਹੈ, ਕਿੰਨੇ ਗਹਿਣੇ ਹਨ, ਸਾਰਾ ਲਿਖਣਾ ਪੈਂਦਾ ਹੈ। ਜਨਾਬ, 2012 ਵਿੱਚ ਪਹਿਲੀ ਵਾਰ ਇਲੈਕਸ਼ਨ ਲੜਿਆ ਸੀ, ਲਹਿਰਾਗਾਗਾ ਤੋਂ ਹਾਰ ਗਿਆ ਸੀ। ਉਦੋਂ ਮਨਪ੍ਰੀਤ ਬਾਦਲ ਹੋਰਾਂ ਨੇ ਪਾਰਟੀ ਬਣਾਈ ਸੀ, ਉਦੋਂ ਆਏ ਸੀ। ਜਿੰਨਾ ਮੈਂ ਕਲਾਕਾਰੀ ਵਿੱਚੋਂ ਆਪਦੀ ਮਿਹਨਤ ਨਾਲ ਕਮਾਇਆ ਸੀ, ਮੈਂ ਲਿਖ ਦਿੱਤਾ ਸੀ ਕਿ ਏਨਾ ਹੀ ਹੈ।
2014 ਤੱਕ ਆਮ ਆਦਮੀ ਪਾਰਟੀ ਆ ਗਈ, ਉਨ੍ਹਾਂ ਨੇ ਮੈਨੂੰ ਸੰਗਰੂਰ ਤੋਂ ਟਿਕਟ ਦਿੱਤੀ। ਹੁਣ ਕਹਿੰਦੇ ਹਨ ਕਿ ਬਲ ਕਾਂਗਰਸ ਵਿੱਚ ਚਲਾ ਗਿਆ। ਮੈਂ ਕਿਹਾ, ਮੈਂ ਨਹੀਂ ਜਾਣਾ। ਜਦੋਂ 2014 ਵਾਲੇ ਕਾਗਜ਼ ਭਰੇ, ਤਾਂ 2012 ਨਾਲੋਂ ਪ੍ਰਾਪਰਟੀ ਘੱਟ ਗਈ, ਕਿਉਂਕਿ ਦੋ ਸ਼ੋਅ ਕਰਨੇ ਬੰਦ ਕਰ ਦਿੱਤੇ। ਅਕਾਲੀਆਂ ਦਾ ਰਾਜ ਸੀ, ਇਨ੍ਹਾਂ ਨੇ ਮੇਰੇ ਟੀ.ਵੀ. ਸੀਰੀਅਲ ਵੀ ਬੰਦ ਕਰ ਦਿੱਤੇ, ਕਿਉਂਕਿ ਇਹੀ ਡਰਦੇ ਸਨ। ਇਹ ਕਹਿੰਦੇ ਹਨ ਕਿ ਜਿਹੜਾ ਦੂਜੀ ਪਾਰਟੀ ਵਿੱਚ ਹੈ, ਉਸ ਨੂੰ ਪਹਿਲਾਂ ਆਰਥਿਕ ਮਾਰ ਮਾਰੋ। ਸ਼ੋਅ ਬੰਦ ਕਰ ਦਿਓ। ਜੇ ਮਿੰਨੀ ਬੱਸ ਚੱਲਦੀ ਹੈ, ਮਿੰਨੀ ਬੱਸ ਬੰਦ ਕਰ ਦਿਓ। ਉਨ੍ਹਾਂ ਹਵੇਲੀ ਵਾਲਿਆਂ ਨੇ ਵਿਚਾਰੇ ਨੇ, ਜਲੰਧਰ ਜਿਹੜੀ ਹਵੇਲੀ ਹੈ, ਹਵੇਲੀ ਦਿੱਤੀ ਨਹੀਂ, ਉਸ ਦੇ ਉੱਤੋਂ ਦੀ ਓਵਰਬ੍ਰਿਜ ਕੱਢ ਦਿੱਤਾ, ਕੋਈ ਲੋੜ ਨਹੀਂ ਸੀ ਓਵਰਬ੍ਰਿਜ ਦੀ। ਕਹਿੰਦੇ ਹਨ ਕਿ ਇਸ ਦੇ ਗਾਹਕ ਘਟਾਓ। ਅਜਿਹਾ ਕਰਦੇ ਹਨ। ਮੇਰੇ ਵੀ ਅੱਜ ਮੈਨੂੰ ਸਾਰੇ ਬੰਦ ਕਰ ਦਿੱਤੇ। ਨਹੀਂ, ਜੁਗਨੂੰ ਤਾਂ ਹੁਣ ਹਾਜ਼ਰ ਹੈ। ਹੁਣ ਤਾਂ ਸਭ ਤੋਂ ਵੱਧ ਦੁੱਖ ਇਨ੍ਹਾਂ ਨੂੰ ਇਹੀ ਹੁੰਦਾ ਹੈ ਕਿ ਇਹ ਕਿਉਂ ਹਾਜ਼ਰ ਹੈ।
ਲੋਕਾਂ ਦਾ ਪਿਆਰ ਸਭ ਤੋਂ ਵੱਡੀ ਜਾਇਦਾਦ
2014 ਵਿੱਚ ਜਿੱਤ ਗਿਆ, ਐਮ.ਪੀ. ਬਣ ਗਿਆ। ਇੱਕ ਵਾਰੀ ਕੋਈ ਐਮ.ਪੀ. ਬਣ ਜਾਵੇ, ਕੋਈ ਵੋਟਾਂ ਕਮਾਉਣ ਦੀ ਲੋੜ ਨਹੀਂ ਪੈਂਦੀ ਸਰਕਾਰਾਂ ਵਿੱਚ। ਮੇਰੀ ਫੇਰ ਡਿਊਟੀ ਲਗਾ ਦਿੱਤੀ ਜਲਾਲਾਬਾਦ ਤੋਂ ਸੁਖਬੀਰ ਬਾਦਲ ਦੇ ਵਿਰੁੱਧ। ਇਲੈਕਸ਼ਨ ਜਿੱਤ ਗਏ, ਫੇਰ ਐਮ.ਪੀ. ਬਣ ਗਏ। ਫੇਰ ਬੋਲੀਏ ਜਾ ਕੇ ਲੋਕਾਂ ਦੇ ਹੱਕ ਵਿੱਚ। 2022 ਵਿੱਚ ਇਲੈਕਸ਼ਨਾਂ ਫੇਰ ਆ ਗਈਆਂ। ਜਦੋਂ 2022 ਵਿੱਚ ਕਾਗਜ਼ ਭਰੇ, ਉਨੀਂ ਹੀ ਪ੍ਰਾਪਰਟੀ ਘੱਟ ਗਈ। ਮੇਰਾ ਸੀ.ਏ. ਮੈਨੂੰ ਕਹਿੰਦਾ ਹੈ, “ਯਾਰ, ਪਹਿਲਾਂ ਬੰਦਾ ਸੀ,” ਮਤਲਬ, ਆਮ ਤੌਰ ‘ਤੇ ਇੱਕ ਵਾਰੀ ਮੈਂ ਦੋ ਵਾਰੀ ਐਮ.ਪੀ. ਹੋ ਗਿਆ। ਹੁਣ ਮੁੱਖ ਮੰਤਰੀ ਬਣ ਗਏ, ਸਵਾ ਤਿੰਨ ਸਾਲ ਤੋਂ।
ਹੁਣ ਜੇ ਕਿਤੇ ਕਾਗਜ਼ ਭਰਨੇ ਪੈਣੇ ਹਨ, ਮੈਂ ਕਿਹਾ, “ਤੈਨੂੰ ਲੱਗਦਾ ਤੂੰ ਮੇਰੇ ਨਾਲ ਕਦੇ ਜਾ ਕੇ ਦੇਖੀਂ ਪ੍ਰੋਗਰਾਮਾਂ ‘ਤੇ। ਜਿਹੜੀ ਆਹ ਪ੍ਰਾਪਰਟੀ ਹੈ, ਇਹ ਨਹੀਂ ਹੈਗੀ ਕਿਸੇ ਕੋਲ, ਔਰ ਇਹਦੀ ਕੋਈ ਕੀਮਤ ਵੀ ਹੈ ਨਹੀਂ, ਇਹਦੀ ਕੋਈ ਕੀਮਤ ਰੱਖੀ ਵੀ ਨਹੀਂ ਜਾ ਸਕਦੀ।” ਕਿੰਨੇ ਵੱਜ ਗਏ ਹਨ, ਪੌਣੇ ਨੌਂ ਵੱਜ ਗਏ ਹਨ। ਕਿਸੇ ਲੀਡਰ ਨੂੰ ਸੁਣਨ ਵਾਸਤੇ ਆ ਜਾਣਗੇ ਇੱਥੇ ਬੰਦੇ। ਸੁਖਬੀਰ ਬਾਦਲ ਨੂੰ ਤਾਂ ਦੇਣੇ ਨਹੀਂ ਆਉਂਦੇ ਰਾਤ ਨੂੰ। ਆਪ ਨਹੀਂ ਆਉਂਦੇ ਕਿ ਕਦੇ ਇਧਰਲੀ ਬਾਂਹ ਟੁੱਟ ਗਈ, ਕਦੇ ਇਧਰਲੀ ਟੁੱਟ ਗਈ, ਪਤਾ ਹੀ ਨਹੀਂ ਲੱਗਦਾ। ਆਹ ਪ੍ਰਾਪਰਟੀ ਜਿਹੜੀ ਹੈ, ਸਭ ਤੋਂ ਵੱਡੀ ਹੈ ਜੀ, ਇਹਦਾ ਕੋਈ ਮੁੱਲ ਨਹੀਂ ਕਿਸੇ ਕੋਸ਼ਿਸ਼ ਵਿੱਚ। ਮਨ ਵਿੱਚ ਹੋਣੇ ਨੇ, ਉਹ ਵੀਰੋ, ਇਹ ਕੀ ਹੈ? ਕਮਾਈਆਂ ਜਿਹੜੀਆਂ ਨੇ, ਉਹ ਪ੍ਰਾਪਰਟੀਆਂ ਵਿੱਚ, ਪਲਾਟਾਂ ਵਿੱਚ, ਦੋ ਰੂਮਾਂ ਵਿੱਚ, ਬੱਸਾਂ ਨਾਲ ਜਾਂ ਢਾਬੇ ਬਣਨ ਨਾਲ ਨਹੀਂ ਬਣਦੀਆਂ। ਕਮਾਈਆਂ ਦਿਲਾਂ ਵਿੱਚ ਖਾਤੇ ਖੋਲ੍ਹਣ ਨਾਲ ਬਣਦੀਆਂ ਹਨ।